ਭਾਰਤ ਦੀ ਵਿਕਾਸ ਗਾਥਾ ਹਮੇਸ਼ਾ ਤੋਂ ਉਸ ਦੀ ਸ਼੍ਰਮ ਸ਼ਕਤੀ (Shram Shakti) ਦੁਆਰਾ ਲਿਖੀ ਗਈ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦੇਣ ਵਿੱਚ ਕਰੋੜਾਂ
ਵਰਕਰਾਂ ਦੇ ਸਮਰਪਣ ਅਤੇ ਸਮਰੱਥਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਪਿਛਲੇ 11 ਵਰ੍ਹਿਆਂ ਵਿੱਚ
ਭਾਰਤ ਦੀ ਆਰਥਿਕ ਪ੍ਰਗਤੀ ਨੇ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਵਰ੍ਹੇ 2014 ਵਿੱਚ, ਭਾਰਤ ਵਿਸ਼ਵ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ ਅੱਗੇ ਵਧਦੇ
ਹੋਏ ਅੱਜ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਆਲਮੀ ਦੌਰ ‘ਤੇ ਆਪਣੇ ਲਈ ਇੱਕ ਜ਼ਿਕਰਯੋਗ ਸਥਾਨ ਬਣਾਇਆ ਹੈ
ਅਤੇ ਇਸ ਵਿੱਚ ਇਸ ਦੇ ਮਨੁੱਖੀ ਸਰੋਤ ਦੀ ਸ਼ਕਤੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਇਸ ਸਫਲਤਾ ਦੀ ਕਹਾਣੀ ਨੂੰ ਜ਼ੋਰ ਦੇਣ ਵਾਲਾ ਤੱਥ ਇਹ ਹੈ ਕਿ ਭਾਰਤ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਰੋਜ਼ਗਾਰ ਦਾ ਬੇਮਿਸਾਲ ਵਿਸਤਾਰ ਹੋਇਆ ਹੈ।
ਆਰਬੀਆਈ-ਕੇਐੱਲਈਐੱਮਐੱਸ ਦੇ ਅਨੁਸਾਰ, ਜਿੱਥੇ 2004-2014 ਦਰਮਿਆਨ ਸਿਰਫ 2.9 ਕਰੋੜ ਰੋਜ਼ਗਾਰ ਸਿਰਜੇ ਗਏ ਸਨ, ਉਸ ਦੇ ਬਾਅਦ ਦੇ
ਦਹਾਕੇ ਵਿੱਚ 17 ਕਰੋਰ ਤੋਂ ਵੱਧ ਰੋਜ਼ਗਾਰ ਸਿਰਜੇ ਗਏ ਹਨ। ਰਸਮੀਕਰਣ ਵਿੱਚ ਵੀ ਤੇਜ਼ੀ ਆਈ ਹੈ, ਈਪੀਐੱਫਓ ਦੇ ਅੰਕੜਿਆਂ ਮੁਤਾਬਕ ਪਿਛਲੇ ਸੱਤ ਵਰ੍ਹਿਆਂ
ਵਿੱਚ ਲਗਭਗ ਅੱਠ ਕਰੋੜ ਨੌਕਰੀਆਂ ਪੈਦਾ ਹੋਈਆਂ ਹਨ।
ਭਾਰਤ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਵਿੱਚ ਵਾਧਾ ਹੋਣਾ ਵੀ ਸਾਡੀ ਇੱਕ ਵੱਡੀ ਉਪਲਬਧੀ ਹੈ। 2015 ਵਿੱਚ, ਸਿਰਫ 19 ਪ੍ਰਤੀਸ਼ਤ ਭਾਰਤੀ ਘੱਟ ਤੋਂ ਘੱਟ
ਇੱਕ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਆਉਂਦੇ ਸਨ। 2025 ਤੱਕ, ਇਹ ਸੰਖਿਆ ਵਧ ਕੇ 64.3 ਪ੍ਰਤੀਸ਼ਤ ਹੋ ਚੁੱਕੀ ਹੈ ਅਤੇ 94 ਕਰੋੜ ਲਾਭਾਰਥੀ,
ਇਸ ਦੇ ਦਾਇਰੇ ਵਿੱਚ ਆਏ ਹਨ, ਜਿਸ ਨਾਲ ਭਾਰਤ ਦੁਨੀਆ ਵਿੱਚ ਦੂਸਰਾ ਸਭ ਤੋਂ ਵੱਡਾ ਸਮਾਜਿਕ ਸੁਰੱਖਿਆ ਕਵਰੇਜ ਦੇਣ ਵਾਲਾ ਦੇਸ਼ ਬਣ ਗਿਆ ਹੈ।
ਅੰਤਰਰਾਸ਼ਟਰੀ ਕਿਰਤ ਸੰਗਠਨ ਨੇ ਇਸ ਉਪਲਬਧੀ ਨੂੰ ਆਲਮੀ ਪੱਧਰ ‘ਤੇ ਕਵਰੇਜ ਦੇ ਸਭ ਤੋਂ ਤੇਜ਼ ਵਿਸਤਾਰ ਵਿੱਚੋਂ ਇੱਕ ਮੰਨਿਆ ਹੈ।
ਇਹ ਸਪਸ਼ਟ ਹੈ ਕਿ ਰਾਸ਼ਟਰ ਦਾ ਭਵਿੱਖ ਨਾ ਸਿਰਫ ਜੀਡੀਪੀ ਵਾਧੇ ਦੀ ਗਤੀ ਨਾਲ, ਸਗੋਂ ਸਾਡੇ ਦੁਆਰਾ ਸਿਰਜੀਆਂ ਨੌਕਰੀਆਂ ਦੀ ਗੁਣਵੱਤਾ, ਵਰਕਰਾਂ ਨੂੰ
ਦਿੱਤੀ ਜਾਣ ਵਾਲੀ ਸੁਰੱਖਿਆ ਅਤੇ ਆਪਣੇ ਨੌਜਵਾਨਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਅਵਸਰਾਂ ਵੱਲੋਂ ਵੀ ਤੈਅ ਹੋਵੇਗਾ। ਵਧਦੇ ਆਟੋਮੇਸ਼ਨ, ਆਰਟੀਫਿਸ਼ੀਅਲ
ਇੰਟੈਲੀਜੈਂਸ ਦੇ ਕਾਰਨ ਬਣੀ ਅਨਿਸ਼ਚਿਤਤਾ ਦੀ ਸਥਿਤੀ, ਸਪਲਾਈ-ਚੇਨ ਵਿੱਚ ਬਦਲਾਅ ਅਤੇ ਦੁਨੀਆ ਭਰ ਵਿੱਚ ਨੌਕਰੀਆਂ ਨੂੰ ਆਕਾਰ ਦੇਣ ਵਾਲੀਆਂ ਕਈ
ਹੋਰ ਕਮਜ਼ੋਰੀਆਂ ਦੀ ਆਲਮੀ ਪਿਛੋਕੜ ਵਿੱਚ, ਭਾਰਤ ਇੱਕ ਡੈਮੋਗ੍ਰਾਫਿਕ ਪਰਿਵਰਤਨ ਦੇ ਬਿੰਦੂ ‘ਤੇ ਖੜ੍ਹਾ ਹੈ।
ਸਾਡੀ 65 ਪ੍ਰਤੀਸ਼ਤ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਜੋ ਇੱਕ ਮਹੱਤਵਪੂਰਨ ਡੈਮੋਗ੍ਰਾਫਿਕ ਡਿਵੀਡੈਂਡ ਹੈ ਜੋ ਸਾਡੀ ਅਰਥਵਿਵਸਥਾ ਨੂੰ ਗਤੀ ਦੇ ਦਿੰਦਾ
ਹੈ, ਜਦਕਿ ਪੱਛਮੀ ਦੇਸ਼ਾਂ ਵਿੱਚ ਆਬਾਦੀ ਪ੍ਰਤੀਬਿੰਬਤ ਹੁੰਦੀ ਰਹੀ ਹੈ। ਵਰ੍ਹਿਆਂ ਤੋਂ, ਭਾਰਤ ਦੇ ਡੈਮੋਗ੍ਰਾਫਿਕ ਡਿਵੀਡੈਂਡ ਯਾਨੀ ਇਸ ਦੀ ਯੁਵਾ ਸ਼ਕਤੀ ਨੂੰ ਇਸ ਦੀ
ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਰਿਹਾ ਹੈ। ਫਿਰ ਵੀ, ਪਿਛਲੀਆਂ ਸਰਕਾਰਾਂ ਦੇ ਤਹਿਤ, ਇਸ ਸਮਰੱਥਾ ਦਾ ਪੂਰਾ ਉਪਯੋਗ ਨਹੀਂ ਕੀਤਾ ਗਿਆ। ਅੰਮ੍ਰਿਤ
ਕਾਲ ਵਿੱਚ, ਜਦੋਂ ਅਸੀਂ 2047 ਤੱਕ ਇੱਕ ਵਿਕਸਿਤ ਭਾਰਤ ਦੇ ਵਿਜ਼ਨ ਦੀ ਦਿਸ਼ਾ ਵਿੱਚ ਯਤਨ ਕਰ ਰਹੇ ਹਾਂ, ਸਾਡੇ ਸਾਹਮਣੇ ਕਾਰਜ ਸਪਸ਼ਟ ਹੈ: ਸਾਨੂੰ
“ਸੰਭਾਵਨਾ” ਤੋਂ “ਸਮ੍ਰਿੱਧੀ” ਦੇ ਵੱਲ ਵਧਣਾ ਹੋਵੇਗਾ।
ਇਸ ਪਿਛੋਕੜ ਵਿੱਚ, ਰੋਜ਼ਗਾਰ ਹੁਣ ਸਿਰਫ ਇੱਕ ਆਰਥਿਕ ਸੰਕੇਤਕ ਨਹੀਂ ਰਹਿ ਗਿਆ ਹੈ; ਇਹ ਸਨਮਾਨ, ਸਮਾਨਤਾ ਅਤੇ ਰਾਸ਼ਟਰੀ ਸ਼ਕਤੀ ਦਾ ਅਧਾਰ ਹੈ।
ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਈਏ, ਉਨ੍ਹਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਏਕੀਕ੍ਰਿਤ ਕਰੀਏ, ਉਨ੍ਹਾਂ ਨੂੰ ਵਿੱਤੀ
ਸਾਖਰਤਾ ਨਾਲ ਲੈਸ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਉਹ ਇੱਕ ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰਣਾਲੀ ਵੱਲੋਂ ਸੁਰੱਖਿਅਤ ਹੋਣ। ਤਦੇ ਸਾਡਾ
ਡੈਮੋਗ੍ਰਾਫਿਕ ਲਾਭ ਅਸਲ ਵਿੱਚ ਇੱਕ ਸਥਾਈ ਰਾਸ਼ਟਰੀ ਡਿਵੀਡੈਂਡ ਵਿੱਚ ਤਬਦੀਲ ਹੋ ਸਕਦਾ ਹੈ।
ਇਸ ਚੁਣੌਤੀ ਦਾ ਸਮਾਧਾਨ ਕਰਨ ਅਤੇ ਉਮੀਦ ਅਤੇ ਅਵਸਰ ਦਰਮਿਆਨ ਦੇ ਪਾੜੇ ਨੂੰ ਪੂਰਾ ਕਰਨ ਦੇ ਲਈ, 15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ੁਰੂਆਤ ਵਿੱਚ ਕੇਂਦਰੀ ਬਜਟ
2024-25 ਵਿੱਚ ਪੇਸ਼ ਅਤੇ ਪ੍ਰਧਾਨ ਮੰਤਰੀ ਜੀ ਦੇ ਆਪਣੇ 12ਵੇਂ ਸੁਤੰਤਰਤਾ ਦਿਵਸ ਸੰਬੋਧਨ ਵਿੱਚ ਐਲਾਨ ਇਹ ਯੋਜਨਾ ਪੈਮਾਨੇ ਅਤੇ ਡਿਜ਼ਾਈਨ, ਦੋਨੋਂ ਹੀ
ਦ੍ਰਿਸ਼ਟੀ ਨਾਲ ਇੱਕ ਮਹੱਤਵਪੂਰਨ ਬਦਲਾਅ ਦਾ ਪ੍ਰਤੀਨਿਧੀਤਵ ਕਰਦੀ ਹੈ। 1 ਲੱਖ ਕਰੋੜ ਰੁਪਏ ਦੇ ਖਰਚ ਦੇ ਨਾਲ, ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ
ਅਭਿਲਾਸ਼ੀ ਪ੍ਰੋਗਰਾਮ ਹੈ, ਜਿਸ ਨਾਲ 3.5 ਕਰੋੜ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਇਨ੍ਹਾਂ ਵਿੱਚੋਂ ਦੋ ਕਰੋੜ ਲਾਭਾਰਥੀ ਪਹਿਲੀ ਵਾਰ ਨੌਕਰੀ
ਪਾਉਣ ਵਾਲੇ ਹੋਣਗੇ।
ਯੋਜਨਾ ਦੇ ਦੋ ਥੰਮ੍ਹ: ਪਹਿਲੀ ਵਾਰ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰੋਤਸਾਹਨ ਅਤੇ ਰੋਜ਼ਗਾਰਦਾਤਾਵਾਂ ਨੂੰ ਸਹਾਇਤਾ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਨੂੰ ਇਸ ਦੀ ਵਾਸਤੂਕਲਾ ਹੀ ਅਲੱਗ ਬਣਾਉਂਦੀ ਹੈ। ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਵਾਲੇ ਪਹਿਲੇ ਦੇ
ਪ੍ਰੋਗਰਾਮਾਂ ਦੇ ਵਿਪਰੀਤ, ਇਹ ਯੋਜਨਾ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਅਤੇ ਉੱਦਮ ਮੁਕਾਬਲਾਤਮਕਤਾ ਦੀ ਦੋਹਰੀ ਚੁਣੌਤੀ ਦਾ ਇਕੱਠੇ ਹੱਲ ਕਰਦੀ ਹੈ। ਭਾਗ
‘ਏ’ ਦੇ ਤਹਿਤ ਪਹਿਲੀ ਵਾਰ ਨੌਕਰੀ ਕਰਨ ਵਾਲੇ ਕਰਮਚਾਰੀਆਂ (ਦੋ ਕਿਸ਼ਤਾਂ ਵਿੱਚ 15,000 ਰੁਪਏ ਤੱਕ) ਅਤੇ ਭਾਗ ‘ਬੀ’ ਦੇ ਤਹਿਤ ਰੋਜ਼ਗਾਰਦਾਤਾਵਾਂ
(ਹਰੇਕ ਨਵੇਂ ਕਰਮਚਾਰੀ ਦੇ ਲਈ ਪ੍ਰਤੀ ਮਹੀਨੇ 3,000 ਰੁਪਏ ਤੱਕ) ਨੂੰ ਪ੍ਰਤੱਖ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਕੇ, ਇਹ ਵਰਕਰਾਂ ਦੇ ਲਈ ਪ੍ਰਵੇਸ਼ ਰੁਕਾਵਟਾਂ ਨੂੰ
ਘੱਟ ਕਰਦਾ ਹੈ ਅਤੇ ਨਾਲ ਹੀ ਕਾਰੋਬਾਰਾਂ ਦੇ ਲਈ ਨਿਯੁਕਤੀ ਜੋਖਮ ਨੂੰ ਵੀ ਘੱਟ ਕਰਦਾ ਹੈ।
ਇਸ ਯੋਜਨਾ ਦਾ ਰਸਮੀਕਰਣ ਅਤੇ ਸਮਾਜਿਕ ਸੁਰੱਖਿਆ ਏਕੀਕਰਣ ਦੀ ਦਿਸ਼ਾ ਵਿੱਚ ਪ੍ਰੋਤਸਾਹਨ ਵੀ ਓਨਾ ਹੀ ਮਹੱਤਵਪੂਰਨ ਹੈ। ਇਸ ਦੇ ਲਾਭ ਡਾਇਰੈਕਟ
ਬੈਨੇਫਿਟ ਟ੍ਰਾਂਸਫਰ ਰਾਹੀਂ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਪਾਰਦਰਸ਼ਿਤਾ ਯਕੀਨੀ ਹੋਵੇਗੀ ਅਤੇ ਨਵੇਂ ਕਰਮਚਾਰੀਆਂ ਨੂੰ ਪਹਿਲੇ ਦਿਨ ਤੋਂ ਹੀ ਸਮਾਜਿਕ
ਸੁਰੱਖਿਆ ਪ੍ਰਣਾਲੀਆਂ ਨਾਲ ਜੋੜਿਆ ਜਾ ਸਕੇਗਾ। ਇਸ ਪ੍ਰਕਾਰ, ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ, ਇੱਕ ਰਸਮੀ, ਸੁਰੱਖਿਅਤ ਅਤੇ
ਉਤਪਾਦਕ ਕਿਰਤ ਬਜ਼ਾਰ ਦੇ ਵੱਲ ਇੱਕ ਸੰਰਚਨਾਤਮਕ ਕਦਮ ਹੈ। ਇਸ ਦੇ ਇਲਾਵਾ, ਮੈਨੂਫੈਕਚਰਿੰਗ ਖੇਤਰ ਵਿੱਚ ਰੋਜ਼ਗਾਰਦਾਤਾਵਾਂ ਨੂੰ ਪ੍ਰੋਤਸਾਹਨ ‘ਤੇ
ਵਧੇਰੇ ਧਿਆਨ, ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਯਤਨ ਹੈ।
ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਗਤੀ ਦੇਣਾ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ, ਯੋਜਨਾ-ਅਧਾਰਿਤ ਦਖਲਅੰਦਾਜ਼ੀ ਤੋਂ ਹਟ ਕੇ ਇੱਕ ਵਿਆਪਕ ਰੋਜ਼ਗਾਰ ਪ੍ਰਣਾਲੀ ਦੇ ਵੱਲ ਬਦਲਾਅ ਦਾ
ਸੰਕੇਤ ਦਿੰਦੀ ਹੈ। ਇਹ ਪਹਿਲਾਂ ਦੀਆਂ ਪਹਿਲਕਦਮੀਆਂ ਤੋਂ ਮਿਲੀ ਸਿੱਖਿਆ ‘ਤੇ ਅਧਾਰਿਤ ਹੈ, ਉਤਪਾਦਨ-ਅਧਾਰਿਤ ਪ੍ਰੋਤਸਾਹਨ (ਪੀਐੱਲਆਈ), ਨੈਸ਼ਨਲ
ਮੈਨੂਫੈਕਚਰਿੰਗ ਮਿਸ਼ਨ ਅਤੇ ਮੇਕ ਇਨ ਇੰਡੀਆ ਜਿਹੀਆਂ ਵਰਤਮਾਨ ਯੋਜਨਾਵਾਂ ਦਾ ਪੂਰਕ ਹੈ ਅਤੇ ਮੁਕਾਬਲੇਬਾਜ਼ੀ ਆਲਮੀ ਵਿਵਸਥਾ ਵਿੱਚ ਕੰਮ ਦੇ ਬਦਲਦੇ
ਸੁਭਾਅ ਨੂੰ ਪਹਿਚਾਣਦੀ ਹੈ।
ਵਰਕਰਾਂ ਅਤੇ ਰੋਜ਼ਗਾਰਦਾਤਾਵਾਂ, ਦੋਵਾਂ ਨੂੰ ਪ੍ਰੋਤਸਾਹਨ ਦੇ ਕੇ, ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇਹ ਮਾਨਤਾ ਦਿੰਦੀ ਹੈ ਕਿ ਰੋਜ਼ਗਾਰ
ਸਿਰਜਣ ਇੱਕ ਸਾਂਝਾ ਜ਼ਿੰਮੇਦਾਰੀ ਹੈ। ਭਾਰਤ ਡਿਜੀਟਲ ਇਨੋਵੇਸ਼ਨ ਨੂੰ ਅਪਣਾਉਂਦੇ ਹੋਏ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਨ ਦਾ ਯਤਨ ਕਰ ਰਿਹਾ ਹੈ,
ਇਸ ਲਈ ਇਹ ਯੋਜਨਾ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਪਿੱਛੇ ਨਾ ਰਹੇ – ਇੱਥੇ ਤੱਕ ਕਿ ਸਭ ਤੋਂ ਛੋਟਾ ਉੱਦਮ ਅਤੇ ਕਾਰਜਬਲ ਵਿੱਚ ਸ਼ਾਮਲ ਹੋਣ ਵਾਲਾ
ਸਭ ਤੋਂ ਨਵਾਂ ਉੱਦਮੀ ਵੀ ਰਾਸ਼ਟਰੀ ਵਿਕਾਸ ਦੀ ਯਾਤਰਾ ਵਿੱਚ ਭਾਗੀਦਾਰ ਬਣੇ।
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ: ਨਵੇਂ ਭਾਰਤ ਦੀ ਨੀਂਹ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇੱਕ ਨੀਤੀਗਤ ਐਲਾਨ ਤੋਂ ਕਿਤੇ ਵੱਧ ਹੈ। ਇਹ ਡੈਮੋਗ੍ਰਾਫਿਕ ਡਿਵੀਡੈਂਡ ਨੂੰ ਜਨਤਕ ਸਮ੍ਰਿੱਧੀ ਵਿੱਚ ਬਦਲਣ
ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਇਹ ਪਹਿਲ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ
ਨੀਂਹ ਦਾ ਹਿੱਸਾ ਹੈ, ਜਿੱਥੇ ਹਰ ਰੋਜ਼ਗਾਰ ਨੂੰ ਸਾਰਥਕ ਰੋਜ਼ਗਾਰ ਮਿਲੇ, ਹਰ ਕੰਮ ਵਿੱਚ ਸਨਮਾਨ ਹੋਵੇ ਅਤੇ ਹਰ ਨੌਜਵਾਨ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ
ਕਰਨ ਦਾ ਅਵਸਰ ਮਿਲੇ।
ਰੋਜ਼ਗਾਰ ਨਿਰਮਾਣ ਸਹੀ ਅਰਥਾਂ ਵਿੱਚ ਰਾਸ਼ਟਰ ਨਿਰਮਾਣ ਹੈ। ਇਸ ਪਹਿਲਕਦਮੀ ਦੇ ਨਾਲ, ਮੋਦੀ ਸਰਕਾਰ ਆਪਣੀ ਇਸ ਪ੍ਰਤੀਬੱਧਤਾ ਦੇ ਨਾਲ ਅੱਗੇ ਵਧ
ਰਹੀ ਹੈ ਕਿ ਕੋਈ ਵੀ ਉਮੀਦ ਅਧੂਰੀ ਨਹੀਂ ਰਹੇਗੀ ਅਤੇ ਕੋਈ ਵੀ ਨੌਜਵਾਨ ਅਵਸਰ ਤੋਂ ਵਾਂਝਾ ਨਹੀਂ ਰਹੇਗਾ। ਅਸੀਂ ਸਾਰੇ ਮਿਲ ਕੇ ਭਾਰਤ ਦੀ ਨੌਜਵਾਨ ਸ਼ਕਤੀ
ਨੂੰ ਨਵੀਂ ਉਡਾਣ ਦੇ ਰਹੇ ਹਾਂ ਅਤੇ ਉਨ੍ਹਾਂ ਰਾਹੀਂ, ਵਿਕਸਿਤ ਭਾਰਤ ਦੇ ਸੁਪਨੇ ਨੂੰ ਵੀ ਨਵੀਂ ਗਤੀ ਪ੍ਰਦਾਨ ਕਰ ਰਹੇ ਹਾਂ।
ਡਾ. ਮਨਸੁਖ ਮਾਂਡਵੀਆ
ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਭਾਰਤ ਸਰਕਾਰ
Leave a Reply